ਦੁਭਾਸ਼ੀਆ ਸੇਵਾਵਾਂ

ਤੁਹਾਨੂੰ ਬਿਨਾ ਕਿਸੇ ਕੀਮਤ ਦੇ ਦੁਭਾਸ਼ੀਆ ਸੇਵਾਵਾਂ ਅਤੇ ਅਮਰੀਕੀ ਇਸ਼ਾਰੇ ਦੀ ਭਾਸ਼ਾ ਲੈਣ ਦਾ ਹੱਕ ਹੈ। ਤੁਹਾਨੂੰ ਇਹ ਸੇਵਾਵਾਂ ਦਿਨ ਦੇ 24 ਘੰਟੇ, ਹਫਤੇ ਦੇ ਸੱਤੇ ਦਿਨ ਲੈ ਸਕਦੇ ਹੋ।

ਆਪਣੀ ਡਾਕਟਰੀ ਮੁਲਾਕਾਤ ਲਈ ਇੱਕ ਪੇਸ਼ਾਵਰ ਦੁਭਾਸ਼ੀਏ ਦੀ ਵਰਤੋਂ ਕਰਨਾ ਵਧੀਆ ਹੈ। ਤੁਹਾਨੂੰ ਆਪਣੇ ਲਈ ਅਨੁਵਾਦ ਕਰਾਉਣ ਲਈ ਆਪਣੇ ਦੋਸਤਾਂ, ਪਰਿਵਾਰ ਵਾਲਿਆਂ, ਜਾਂ ਬੱਚਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਦੁਭਾਸ਼ੀਆ ਸੇਵਾਵਾਂ ਦੀ ਵਰਤੋਂ ਕਿੱਦਾਂ ਕੀਤੀ ਜਾ ਸਕਦੀ ਹੈ

Interpreter1-888-839-9909 (TTY 711ਤੇ ਮੈਂਬਰ ਸੇਵਾਵਾਂ ਨੂੰ ਫ਼ੋਨ ਕਰੋ। ਮੈਂਬਰ ਸਰਵਿਸਿਜ਼ ਸੱਤੇ ਦਿਨ, ਛੁੱਟੀਆਂ ਨੂੰ ਮਿਲਾ ਕੇ, ਦਿਨ ਦੇ 24 ਘੰਟੇ ਉਪਲਬਧ ਹਨ।

ਨਿੱਜੀ ਦੁਭਾਸ਼ੀਆ ਸੇਵਾਵਾਂ ਲਈ ਸਾਨੂੰ ਦੱਸੋ:

  • ਕੌਣ: ਕੀ ਮੁਲਾਕਾਤ ਤੁਹਾਡੇ ਲਈ ਹੈ ਜਾਂ ਤੁਹਾਡੇ ਬੱਚੇ ਲਈ? 
  • ਕੀ: ਤੁਸੀ ਕਿਸ ਤਰ੍ਹਾਂ ਦੇ ਡਾਕਟਰ ਨੂੰ ਮਿਲ ਰਹੇ ਹੋ? ਕੀ ਤੁਹਾਨੂੰ ਦੁਭਾਸ਼ੀਏ ਵਜੋਂ ਇੱਕ ਪੁਰਸ਼ ਚਾਹੀਦਾ ਹੈ ਜਾਂ ਮਹਿਲਾ? 
  • ਕਦੋ: ਤੁਹਾਡੀ ਮੁਲਾਕਾਤ ਕਿਸ ਸਮੇਂ ਹੈ? ਤੁਸੀ ਦੁਭਾਸ਼ੀਏ ਨੂੰ ਓਥੇ ਕਦੋ ਚਾਹੁੰਦੇ ਹੋ?
  • ਕਿੱਥੇ: ਤੁਹਾਡੀ ਮੁਲਾਕਾਤ ਕਿੱਥੇ ਹੈ? ਪਤਾ ਕੀ ਹੈ? ਕੀ ਓਥੇ ਕੋਈ ਖਾਸ ਇਮਾਰਤ ਹੈ?
  • ਕਿਉਂ: ਇਹ ਮੁਲਾਕਾਤ ਕਿਸ ਲਈ ਹੈ? ਦੁਬਾਰਾ ਦਿਖਾਉਣ ਲਈ? ਸਲਾਹ ਲਈ? ਡਾਕਟਰੀ ਮੁਲਾਕਾਤ?

ਸਮੇਂ ਸਿਰ ਅਨੁਵਾਦ ਵਿੱਚ ਮਦਦ ਦੀ ਲੋੜ ਹੈ?

  • ਸਾਨੂੰ ਆਪਣੀ ਮੁਲਾਕਾਤ ਤੋਂ ਘੱਟ-ਤੋਂ-ਘੱਟ 10 ਦਫ਼ਤਰੀ ਦਿਨ ਪਹਿਲਾਂ ਫ਼ੋਨ ਕਰੋ। ਸਾਡੇ ਕੋਲ ਜਿੰਨਾ ਵੱਧ ਸਮਾਂ ਹੋਵੇਗਾ, ਸਾਡਾ ਤੁਹਾਡੇ ਲਈ ਦੁਭਾਸ਼ੀਆ ਲੱਭਣ ਦੀ ਸੰਭਾਵਨਾ ਉੰਨੀ ਵੱਧ ਹੋਵੇਗੀ।
  • ਸਹੀ ਅਤੇ ਪੂਰੀ ਜਾਣਕਾਰੀ ਮੁਹੱਈਆ ਕਰਵਾਓ। 
  • ਜੇ ਤੁਹਾਡੀ ਮੁਲਾਕਾਤ ਦਾ ਸਮਾਂ ਬਦਲਦਾ ਹੈ ਤਾਂ ਕਿਰਪਾ ਕਰਕੇ 1-888-839-9909 (TTY 711 ਤੇ ਮੈਂਬਰ ਸੇਵਾਵਾਂ ਨੂੰ ਫ਼ੋਨ ਕਰੋ। ਮੈਂਬਰ ਸਰਵਿਸਿਜ਼ ਸੱਤੇ ਦਿਨ, ਛੁੱਟੀਆਂ ਨੂੰ ਮਿਲਾ ਕੇ, ਦਿਨ ਦੇ 24 ਘੰਟੇ ਉਪਲਬਧ ਹਨ।
     

ਤੁਹਾਡੀ ਭਾਸ਼ਾ ਅਤੇ ਫਾਰਮੈਟ ਵਿੱਚ ਦਸਤਾਵੇਜ਼

ਤੁਸੀ ਮੈਂਬਰ ਲਈ ਦਸਤਾਵੇਜ਼ ਉਸ ਭਾਸ਼ਾ ਜਾਂ ਫਾਰਮੈਟ ਵਿੱਚ ਲੈ ਸਕਦੇ ਹੋ ਜਿਹੜੀ ਕਿ ਤੁਸੀਂ ਚਾਹੁੰਦੇ ਹੋ, ਜਿਵੇਂ ਕਿ ਵੱਡਾ ਛਾਪਾ ਜਾਂ ਔਡੀਓ।

ਤੁਹਾਡੀ ਭਾਸ਼ਾ ਅਤੇ ਫਾਰਮੈਟ ਵਿੱਚ ਦਸਤਾਵੇਜ਼ ਕਿਵੇਂ ਮੰਗੇ ਜਾਂ ਸਕਦੇ ਹਨ
ਆਪਣੀ ਭਾਸ਼ਾ/ਫਾਰਮੈਟ ਵਿੱਚ ਦਸਤਾਵੇਜ਼ ਮੰਗਣ ਲਈ 1-888-839-9909 (TTY 711ਤੇ ਮੈਂਬਰ ਸਰਵਿਸਿਜ਼ ਨੂੰ ਫ਼ੋਨ ਕਰੋ। ਮੈਂਬਰ ਸਰਵਿਸਿਜ਼ ਸੱਤੇ ਦਿਨ, ਛੁੱਟੀਆਂ ਨੂੰ ਮਿਲਾ ਕੇ, ਦਿਨ ਦੇ 24 ਘੰਟੇ ਉਪਲਬਧ ਹਨ।
 

ਸ਼ਿਕਾਇਤਾਂ

ਤੁਸੀ ਸ਼ਿਕਾਇਤ ਦਾਇਰ ਕਰ ਸਕਦੇ ਹੋ ਜੇਕਰ:

  • ਤੁਹਾਨੂੰ ਲੱਗਦਾ ਹੈ ਕੇ ਤੁਹਾਨੂੰ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਤੁਸੀ ਅੰਗਰੇਜ਼ੀ ਨਹੀਂ ਬੋਲਦੇ
  • ਤੁਹਾਨੂੰ ਕੋਈ ਦੁਭਾਸ਼ੀਆ ਨਹੀਂ ਮਿਲਿਆ
  • ਤੁਹਾਡੀ ਦੁਭਾਸ਼ੀਏ ਬਾਰੇ ਕੋਈ ਸ਼ਿਕਾਇਤ ਹੈ
  • ਤੁਹਾਨੂੰ ਆਪਣੀ ਭਾਸ਼ਾ ਜਾਂ ਫਾਰਮੈਟ ਵਿੱਚ ਜਾਣਕਾਰੀ ਨਹੀਂ ਮਿਲੀ
  • ਤੁਹਾਡੀਆਂ ਸੱਭਿਆਚਾਰਕ ਲੋੜਾਂ ਪੂਰੀਆਂ ਨਹੀਂ ਹੋਈਆਂ

ਤੁਹਾਡੀ ਭਾਸ਼ਾ ਵਿੱਚ ਸ਼ਿਕਾਇਤ ਕਿਵੇਂ ਦਾਇਰ ਕੀਤੀ ਜਾ ਸਕਦੀ ਹੈ

Phoneਸ਼ਿਕਾਇਤ ਦਾਇਰ ਕਰਨ ਦੇ ਚਾਰ ਤਰੀਕੇ ਹਨ: 

  1. ਮੈਂਬਰ ਸਰਵਿਸਿਜ਼ ਨੂੰ 1-888-839-9909 (TTY 711)  ਤੇ ਫ਼ੋਨ ਕਰੋ
  2. ਤੇ ਔਨਲਾਈਨ ਦਾਇਰ ਕਰੋ
  3. ਹੇਠ ਲਿਖੇ ਪਤੇ ਉੱਤੇ ਲਿਖੋ:
    Member Services Department
    1200 W. 7th Street
    Los Angeles, CA 90017
  4. 213-438-5748 ‘ਤੇ ਫੈਕਸ ਭੇਜੋ